ਪੱਬ ਜੀ ਕਾਰਨ ਖਾਤੇ ਵਿੱਚ ਉੱਡੇ 16 ਲੱਖ ਰੁਪਏ
17 ਸਾਲ ਦਾ ਇਕ ਲੜਕਾ ਜੋ ਪੱਬ ਜੀ ਵਿੱਚ ਇਨ੍ਹਾਂ ਜ਼ਿਆਦਾ ਖੁੱਭ ਗਿਆ ਕਿ ਉਸਨੇ 16 ਲੱਖ ਰੁਪਏ ਉਡਾ ਦਿੱਤੇ। ਦਰ ਅਸਲ ਉਹ ਪੱਬ ਜੀ ਬਹੁਤ ਜ਼ਿਆਦਾ ਖੇਡਦਾ ਸੀ ਅਤੇ ਪੱਬ ਜੀ ਵਿੱਚ ਵੱਖ-ਵੱਖ ਸਮਾਨ ਖਰੀਦਣ ਲਈ ਉਸ ਨੇ ਇੰਨੇਂ ਪੈਸੇ ਖਰਚ ਕਰ ਦਿੱਤੇ। ਉਸ ਨੇ royal pass ਅਤੇ ਹੋਰ ਸਮਾਨ ਖਰੀਦਣ ਲਈ ਆਪਣੇ ਪਿਤਾ ਦੇ ਖਾਤੇ ਦਾ ਇਸਤੇਮਾਲ ਕੀਤਾ। ਉਸ ਦੇ ਪਿਤਾ ਸਰਕਾਰੀ ਨੌਕਰੀ ਕਰਦੇ ਸਨ ਅਤੇ ਘਰ ਤੋਂ ਬਾਹਰ ਰਹਿੰਦੇ ਸਨ। ਜਦੋਂ ਖਾਤੇ ਵਿੱਚੋਂ ਪੈਸੇ ਕੱਟਣ ਦਾ ਮੈਸੇਜ ਆਉਂਦਾ ਤਾਂ ਉਹ ਡੀਲੀਟ ਕਰ ਦਿੰਦਾ ਜਿਸ ਨਾਲ ਉਸ ਦੇ ਘਰਦਿਆਂ ਨੂੰ ਪਤਾ ਨਹੀਂ ਲੱਗਦਾ। ਇਸ ਤਰ੍ਹਾਂ ਉਸ ਨੇ 16 ਲੱਖ ਰੁਪਏ ਖਰਚ ਕਰਕੇ ਪੱਬ ਜੀ ਵਿੱਚ ਸਮਾਨ ਖਰੀਦਿਆ ਅਤੇ ਆਪਣੇ ਦੋਸਤਾਂ ਨੂੰ ਵੀ ਸਮਾਨ ਖਰੀਦਣ ਵਿੱਚ ਮਦਦ ਕੀਤੀ।