Posts

ਪੱਬ ਜੀ ਕਾਰਨ ਖਾਤੇ ਵਿੱਚ ਉੱਡੇ 16 ਲੱਖ ਰੁਪਏ

Image
17 ਸਾਲ ਦਾ ਇਕ ਲੜਕਾ ਜੋ ਪੱਬ ਜੀ ਵਿੱਚ ਇਨ੍ਹਾਂ ਜ਼ਿਆਦਾ ਖੁੱਭ ਗਿਆ ਕਿ ਉਸਨੇ 16 ਲੱਖ ਰੁਪਏ ਉਡਾ ਦਿੱਤੇ।  ਦਰ ਅਸਲ ਉਹ ਪੱਬ ਜੀ ਬਹੁਤ ਜ਼ਿਆਦਾ ਖੇਡਦਾ ਸੀ ਅਤੇ ਪੱਬ ਜੀ ਵਿੱਚ ਵੱਖ-ਵੱਖ ਸਮਾਨ ਖਰੀਦਣ ਲਈ ਉਸ ਨੇ ਇੰਨੇਂ ਪੈਸੇ ਖਰਚ ਕਰ ਦਿੱਤੇ। ਉਸ ਨੇ royal pass ਅਤੇ ਹੋਰ ਸਮਾਨ ਖਰੀਦਣ ਲਈ ਆਪਣੇ ਪਿਤਾ ਦੇ ਖਾਤੇ ਦਾ ਇਸਤੇਮਾਲ ਕੀਤਾ। ਉਸ ਦੇ ਪਿਤਾ ਸਰਕਾਰੀ ਨੌਕਰੀ ਕਰਦੇ ਸਨ ਅਤੇ ਘਰ ਤੋਂ ਬਾਹਰ ਰਹਿੰਦੇ ਸਨ। ਜਦੋਂ ਖਾਤੇ ਵਿੱਚੋਂ ਪੈਸੇ ਕੱਟਣ ਦਾ ਮੈਸੇਜ ਆਉਂਦਾ ਤਾਂ ਉਹ ਡੀਲੀਟ ਕਰ ਦਿੰਦਾ ਜਿਸ ਨਾਲ ਉਸ ਦੇ ਘਰਦਿਆਂ ਨੂੰ ਪਤਾ ਨਹੀਂ ਲੱਗਦਾ। ਇਸ ਤਰ੍ਹਾਂ ਉਸ ਨੇ 16 ਲੱਖ ਰੁਪਏ ਖਰਚ ਕਰਕੇ ਪੱਬ ਜੀ ਵਿੱਚ ਸਮਾਨ ਖਰੀਦਿਆ ਅਤੇ ਆਪਣੇ ਦੋਸਤਾਂ ਨੂੰ ਵੀ ਸਮਾਨ ਖਰੀਦਣ ਵਿੱਚ ਮਦਦ ਕੀਤੀ।

ਪੰਜਾਬ ਪੁਲਿਸ ਵੱਲੋਂ 7 ਡੇਰਾ ਸਿਰਸਾ ਦੇ ਪ੍ਰੇਮੀ ਗਿਰਫ਼ਤਾਰ

Image
ਗੁਰੂ ਗ੍ਰੰਥ ਸਾਹਿਬ ਜੀ ਦੀ ਬੇ ਅਦਬੀ ਮਾਾਲੇ ਵਿਚ ਪੰਜਾਬ ਪੁਲਿਸ ਵੱਲੋਂ 7 ਡੇਰਾ ਸਿਰਸਾਾ ਪ੍ਰੇਮੀ ਗਿਰਫ਼ਤਾਰ ਕੀਤੇ ਗਏ। ਇਨ੍ਹਾਂ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ ਪੰਜਾਬ ਪੁਲਿਸ ਵੱਲੋਂ ਇਨ੍ਹਾਂ ਮੁਲਜ਼ਮਾਂ ਨੂੰ ਫਰੀਦਕੋਟ ਜ਼ਿਲ੍ਹੇ ਵਿੱਚੋਂ ਗਿ੍ਰਫ਼ਤਾਰ ਕੀਤਾ ਗਿਆ ਅਤੇ ਰਿਮਾਂਡ ਤੇ ਭੇਜਿਆ ਗਿਆ

Innova ਗੱਡੀ ਵਿੱਚ ਤੇਲ ਪਵਾਉਣ ਆਏ ਨੌਜਵਾਨਾਂ ਨੇ ਪਟਰੋਲ ਪੰਪ ਲੁੱਟਿਆ

Image
ਪਟਿਆਲਾ ਜ਼ਿਲ੍ਹੇ ਦੇ ਸ਼ਹਿਰ ਸਮਾਣਾ ਵਿੱਚ ਗੱਡੀ ਵਿੱਚ ਤੇਲ ਪਵਾਉਣ ਲਈ ਆਏ ਨੌਜਵਾਨਾਂ ਨੇ ਪਟਰੋਲ ਪਾਉਣ ਵਾਲੇ ਨੂੰ ਹੀ ਰਿਵਾਲਵਰ ਦੇ ਜ਼ੋਰ ਤੇ ਲੁੱਟ ਲਿਆ। ਕਰਮਚਾਰੀ ਅਨੁਸਾਰ ਇਨੋਵਾ ਗੱਡੀ ਵਿੱਚ ਤੇਲ ਪਵਾਉਣ ਲਈ ਆਏ ਪੰਜ ਨੌਜਵਾਨਾਂ ਨੇ ਪਹਿਲਾਂ ਗੱਡੀ ਵਿੱਚ ਤੇਲ ਪਵਾਇਆ ਅਤੇ ਜਦੋਂ ਉਹ ਪੈਸੇ ਮੰਗਣ ਲੱਗਾ ਤਾਂ ਉਸ ਤੇ ਰਿਵਾਲਵਰ ਤਾਣ ਕੇ ਉਸ ਤੋਂ ਪੈਸੇ ਲੁੱਟ ਕੇ ਫ਼ਰਾਰ ਹੋ ਗਏ https://youtu.be/BCeDEm1CvPk