ਪੁਲਿਸ ਵਾਲੇ ਨੇ ਇਸ ਤਰ੍ਹਾਂ ਖਰਚੀ ਆਪਣੀ ਤਨਖਾਹ
ਕਰੋਨਾ ਮਹਾਂਮਾਰੀ ਕਾਰਨ ਹੋਏ ਲਾਕਡਾਊਨ ਦੌਰਾਨ ਕਈ ਲੋਕਾਂ ਦੇ ਕੰਮ ਬੰਦ ਹੋ ਗਏ ਸਨ। ਕੁਝ ਲੋਕਾਂ ਦੀਆਂ ਤਾਂ ਨੋਕਰੀਆਂ ਵੀ ਚਲੀਆਂ ਗਈਆਂ। ਕੁਝ ਗਰੀਬ ਲੋਕ ਤਾਂ ਰਾਸ਼ਨ ਲੈਣ ਤੋਂ ਵੀ ਅਸਮਰਥ ਸਨ। ਸਰਕਾਰ ਵੱਲੋਂ ਲਗਾਤਾਰ ਰਾਸ਼ਨ ਵੰਡਿਆ ਤਾਂ ਗਿਆ ਪਰ ਅੱਧੇ ਤੋਂ ਜਿਆਦਾ ਲੋਕਾਂ ਨੂੰ ਨਹੀਂ ਮਿਲ਼ਿਆ। ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਪੁਲਿਸ ਦੇ ਇਕ ਅਧਿਕਾਰੀ ਨੇ ਆਪਣੀ ਤਨਖਾਹ ਵਿੱਚੋਂ ਪੈਸੇ ਬਚਾ ਕੇ ਗਰੀਬ ਲੋਕਾਂ ਨੂੰ ਰਾਸ਼ਨ ਵੰਡਿਆ। ਲਾਕਡਾਊਨ ਦੌਰਾਨ ਉਸ ਦੀ ਡਿਊਟੀ ਫੂਡ ਸਪਲਾਈ ਵਿਭਾਗ ਵਿੱਚ ਲਗਾਈ ਗਈ ਅਤੇ ਉਸ ਨੇ ਦੇਖਿਆ ਕਿ ਬਹੁਤ ਲੋਕਾਂ ਨੂੰ ਰਾਸ਼ਨ ਨਹੀਂ ਮਿਲਿਆ। ਇਸ ਲਈ ਉਸ ਨੇ ਆਪਣੀ ਤਨਖਾਹ ਵਿੱਚੋਂ ਪੈਸੇ ਬਚਾ ਕੇ ਗਰੀਬਾਂ ਨੂੰ ਰਾਸ਼ਨ ਵੰਡਿਆ। ਉਨ੍ਹਾਂ ਦਾ ਇਹ ਕੰਮ ਸ਼ਲਾਘਾਯੋਗ ਹੈ।
Comments
Post a Comment