Posts

ਪੰਜਾਬ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ

Image
ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰੋਨਾ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਨਵੀਆਂ ਹਦਾਇਤਾਂ ਅਨੁਸਾਰ ਵਿਆਹ ਸਮਾਗਮ ਵਿੱਚ ਕੇਵਲ 30 ਜਾਣਿਆਂ ਦੀ ਹੀ ਇਜਾਜ਼ਤ ਦਿੱਤੀ ਗਈ ਹੈ ਜਦਕਿ ਪਹਿਲਾਂ ਇਹ 50 ਤੱਕ ਸੀ। ਜਨਤਕ ਇਕੱਠ ਹੋਣ ਤੇ ਪਰਚਾ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ। ਮਾਸਕ ਨਾ ਪਹਿਨਣ ਤੇ ਵੀ 500 ਰੁਪਏ ਜੁਰਮਾਨਾ ਲਾਜ਼ਮੀ ਕਰ ਦਿੱਤਾ ਗਿਆ ਹੈ। ਕਿਸੇ ਪ੍ਰਕਾਰ ਦੀ ਮੀਟਿੰਗ ਵਿੱਚ ਕੇਵਲ 5 ਜਣੇ ਹੀ ਹਿੱਸਾ ਲੈ ਸਕਦੇ ਹਨ। ਦਫ਼ਤਰਾਂ ਵਿੱਚ ਵੀ ਮਾਸਕ ਪਹਿਨਣਾ ਜਰੂਰੀ ਕਰ ਦਿੱਤਾ ਗਿਆ ਹੈ । 

ਏਅਰ ਇੰਡੀਆ ਨੇ 50 ਪਾਇਲਟਾਂ ਨੂੰ ਨੌਕਰੀ ਤੋਂ ਕੱਢਿਆ

Image
ਅਜ ਕੱਲ ਲਗਪਗ ਸਾਰੇ ਹੀ ਏਅਰ ਲਾਈਨਾਂ ਦਾ ਕੰਮ ਬੰਦ ਹੋ ਗਿਆ ਹੈ<iframe width="560" height="315" src="https://www.youtube.com/embed/V6wSmnHPh5s" frameborder="0" allow="accelerometer; autoplay; encrypted-media; gyroscope; picture-in-picture" allowfullscreen></iframe>। ਕਰੋਨਾ ਮਹਾਂਮਾਰੀ ਕਾਰਨ ਸਾਰੀਆਂ ਏਅਰ ਏਜੰਸੀਆਂ ਨੂੰ ਬਹੁਤ ਘਟਾ ਪਿਆ ਹੈ ਅਤੇ ਕਈ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਏਅਰ ਇੰਡੀਆ ਨੇ ਵੀ ਆਪਣੇ .50. ਪਾਇਲਟਾਂ ਅਤੇ 180 ਕੈਬਿਨ ਕਰੂ। ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਪਹਿਲਾਂ ਪਾਇਲਟਾਂ ਨੂੰ ਰਿਜਾ਼ਇਨ ਦੇਣ ਲਈ ਕਿਹਾ ਗਿਆ ਅਤੇ ਬਾਅਦ ਵਿੱਚ ਜਬਰਦਸਤੀ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ।180 ਕੈਬਿਨ ਕਰੂ ਦੀ ਵੀ ਟ੍ਰੇਨਿੰਗ ਹੋਣ ਤੋਂ ਬਾਅਦ ਉਨ੍ਹਾਂ ਨੂੰ ਨੌਕਰੀ ਦੇਣੀ ਸੀ ਪਰ ਉਨ੍ਹਾਂ ਨੂੰ ਵੀ ਨੌਕਰੀ ਨਹੀਂ ਦਿੱਤੀ ਗਈ।

ਜਨਮ ਦਿਨ ਮਨਾਉਣਾ ਪਿਆ ਮਹਿੰਗਾ

Image
ਦੇ ਇੱਕ ਨੌਜਵਾਨ ਵੱਲੋਂ ਆਪਣਾਂ ਜਨਮ ਦਿਨ ਮਨਾਉਣਾ ਮਹਿੰਗਾ ਪਿਆ। ਉਹ ਆਪਣੇ ਦੋਸਤਾਂ ਨਾਲ ਸੜਕ ਉੱਤੇ ਕੇਕ ਕੱਟ ਰਿਹਾ ਸੀ ਜਿਸ ਨਾਲ ਲਾਕਡਾਊਨ ਦੀ ਉਲੰਘਨਾਂ ਹੋ ਰਹੀ ਸੀ ਪੁਲਿਸ ਨੇ ਉਨ੍ਹਾਂ ਨੌਜਵਾਨਾਂ ਉੱਤੇ ਪਰਚਾ ਦਰਜ਼ ਕਰ ਲਿਆ ਹੈ। ਪੁਲਿਸ ਅਨੁਸਾਰ ਕਈ ਨੌਜਵਾਨ ਸੜਕ ਉੱਤੇ ਕੇਕ ਕੱਟ ਰਹੇ ਸਨ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਲਾਕਡਾਊਨ ਦੀ ਉਲੰਘਨਾਂ ਕੀਤੀ ਉਨ੍ਹਾਂ ਉੱਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। 

ਪੁਲਿਸ ਵਾਲੇ ਨੇ ਇਸ ਤਰ੍ਹਾਂ ਖਰਚੀ ਆਪਣੀ ਤਨਖਾਹ

Image
ਕਰੋਨਾ ਮਹਾਂਮਾਰੀ ਕਾਰਨ ਹੋਏ ਲਾਕਡਾਊਨ ਦੌਰਾਨ ਕਈ ਲੋਕਾਂ ਦੇ ਕੰਮ ਬੰਦ ਹੋ ਗਏ ਸਨ। ਕੁਝ ਲੋਕਾਂ ਦੀਆਂ ਤਾਂ ਨੋਕਰੀਆਂ ਵੀ ਚਲੀਆਂ ਗਈਆਂ। ਕੁਝ ਗਰੀਬ ਲੋਕ ਤਾਂ ਰਾਸ਼ਨ ਲੈਣ ਤੋਂ ਵੀ ਅਸਮਰਥ ਸਨ। ਸਰਕਾਰ ਵੱਲੋਂ ਲਗਾਤਾਰ ਰਾਸ਼ਨ ਵੰਡਿਆ ਤਾਂ ਗਿਆ ਪਰ ਅੱਧੇ ਤੋਂ ਜਿਆਦਾ ਲੋਕਾਂ ਨੂੰ ਨਹੀਂ ਮਿਲ਼ਿਆ। ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਪੁਲਿਸ ਦੇ ਇਕ ਅਧਿਕਾਰੀ ਨੇ ਆਪਣੀ ਤਨਖਾਹ ਵਿੱਚੋਂ ਪੈਸੇ ਬਚਾ ਕੇ ਗਰੀਬ ਲੋਕਾਂ ਨੂੰ ਰਾਸ਼ਨ ਵੰਡਿਆ। ਲਾਕਡਾਊਨ ਦੌਰਾਨ ਉਸ ਦੀ ਡਿਊਟੀ ਫੂਡ ਸਪਲਾਈ ਵਿਭਾਗ ਵਿੱਚ ਲਗਾਈ ਗਈ ਅਤੇ ਉਸ ਨੇ ਦੇਖਿਆ ਕਿ ਬਹੁਤ ਲੋਕਾਂ ਨੂੰ ਰਾਸ਼ਨ ਨਹੀਂ ਮਿਲਿਆ। ਇਸ ਲਈ ਉਸ ਨੇ ਆਪਣੀ ਤਨਖਾਹ ਵਿੱਚੋਂ ਪੈਸੇ ਬਚਾ ਕੇ ਗਰੀਬਾਂ ਨੂੰ ਰਾਸ਼ਨ ਵੰਡਿਆ। ਉਨ੍ਹਾਂ ਦਾ ਇਹ ਕੰਮ ਸ਼ਲਾਘਾਯੋਗ ਹੈ।

ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ

Image
ਬਰਗਾੜੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ ਅਦਬੀ ਮਾਮਲੇ ਵਿੱਚ ਇੱਕ ਨਵਾਂ ਖੁਲਾਸਾ ਹੋਇਆ ਹੈ। ਪੁਲਿਸ ਨੇ ੲਿਸ ਮਾਮਲੇ ਵਿਚ ਪਹਿਲ 7 ਡੇਰਾ ਸਿਰਸਾ ਪ੍ਰੇਮੀਆਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕਰਨ ਦਾ ਇਲਜਾਮ ਸੀ। ਉਨ੍ਹਾਂ ਨੇ ਆਪਣਾ ਇਹ ਗੁਨਾਹ ਕਬੂਲ ਵੀ ਕਰ ਲਿਆ। ਪਰ ਹੁਣ ਪੁਲਿਸ ਨੂੰ ਮਿਲੀ ਜਾਣਕਾਰੀ ਅਨੁਸਾਰ ਇਸ ਪਿੱਛੇ ਡੇਰਾ ਸਿਰਸਾ ਮੁਖੀ ਦਾ ਹੱਥ ਹੋ ਸਕਦਾ ਹੈ। ਪੁਲਿਸ ਨੇ ਰਾਮ ਰਹੀਮ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਰਾਮ ਰਹੀਮ ਪਹਿਲਾਂ ਤੋਂ ਹੀ 2 ਕੇਸਾਂ ਹੇਠ ਸਜਾ ਭੁਗਤ ਰਿਹਾ ਹੈ। ਉਸ ਦੀ ਸਜ਼ਾ ਵਿੱਚ ਵਾਧਾ ਵੀ ਹੋ ਸਕਦਾ ਹੈ।

84 ਸਿੱਖ ਦੰਗਿਆਂ ਦੇ ਦੋਸ਼ੀ ਦੀ ਕਰੋਨਾ ਨਾਲ ਮੌਤ

Image
84 ਸਿੱਖ ਦੰਗਿਆਂ ਦੇ ਦੋਸ਼ੀ ਮਹੇਂਦਰ ਯਾਦਵ ਦੀ ਕਰੋਨਾ ਨਾਲ ਮੌਤ ਹੋ ਗਈ ਹੈ। ਉਨਾਂ ਦੀ ਉਮਰ 70 ਸਾਲ ਸੀ ਤੇ ਉਹ, 84 ਦੰਗਿਆਂ ਦੇ ਦੋਸ਼ ਵਿੱਚ ਸਜਾ ਕੱਟ ਰਿਹਾ ਸੀ। ਉਹ ਪਿਛਲੇ 10 ਸਾਲਾਂ ਤੋਂ ਜੇਲ ਵਿੱਚ ਬੰਦ ਸੀ। ਉਸ ਵਿਚ ਕਰੋਨਾ ਦੀ ਪੁਸ਼ਟੀ ਹੋਈ ਅਤੇ ਦਿੱਲੀ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਅਤੇ ਉਸ ਦੀ ਮੌਤ ਹੋ ਗਈ।

ਪਟਰੋਲ ਅਤੇ ਡੀਜ਼ਲ ਦੀ ਮਠਿਆਈ

Image
ਪਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਸਰਕਾਰ ਵੱਲੋਂ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਇਸ ਤੋਂ ਤੰਗ ਆਕੇ ਲੋਕਾਂ ਵੱਲੋਂ ਕਈ ਤਰ੍ਹਾਂ ਦੇ ਪ੍ਰਦਰਸ਼ਨ ਕੀਤੇ ਗਏ।ਪਰ ਚੰਡੀਗੜ੍ਹ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਨਵੇਂ ਤਰੀਕੇ ਰਾਹੀਂ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਪਟਰੋਲ ਅਤੇ ਡੀਜ਼ਲ ਦੀ ਮਠਿਆਈਆਂ ਵੰਡੀਆਂ। ਉਨਾਂ ਨੇ ਵਿਆਹ ਵਾਲੇ ਕਾਰਡ ਦੇ ਨਾਲ ਮਠਿਆਈਆਂ ਦੀ ਥਾਂ ਪਟਰੋਲ ਅਤੇ ਡੀਜ਼ਲ ਦੀਆਂ ਬੋਤਲਾਂ ਵੰਡੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਵਿਆਹ ਵਿੱਚ ਆਉਣ ਲਈ ਗੱਡੀ ਵਿੱਚ ਤੇਲ ਉਹ ਖੁਦ ਦੇਣਗੇ। ਇਸ ਰਾਹੀਂ ਲੋਕਾਂ ਨੇ ਸਰਕਾਰ ਵਿਰੁੱਧ ਨਵੇਂ ਤਰੀਕੇ ਰਾਹੀਂ ਪ੍ਰਦਰਸ਼ਨ ਕੀਤਾ।